ਸਾਰਾ ਬਰਨਹਾਰਟ
ਸਾਰਾ ਬਰਨਹਾਰਟ (ਫਰਾਂਸੀਸੀ ਉਚਾਰਣ:[sa.ʁa bɛʁ.nɑʁt], 22/23 ਅਕਤੂਬਰ 1844-26 ਮਾਰਚ 1923) ਇੱਕ ਫਰਾਂਸੀਸੀ ਰੰਗ ਮੰਚ ਅਤੇ ਫਿਲਮ ਅਭਿਨੇਤਰੀ ਸੀ। ੳਸਨੂੰ ਦੁਨੀਆ ਦੀ ਸਭ ਤੋਂ ਪ੍ਰਸਿੱਧ ਅਭਿਨੇਤਰੀ ਦੇ ਰੂਪ ਵਿੱਚ ਦੇਖਿਆ ਗਿਆ ਹੈ। ਬਰਨਹਾਰਟ ਨੇ 1870 ਦੇ ਦਸ਼ਕ ਵਿੱਚ ਫ਼ਰਾਂਸ ਵਿੱਚ ਪ੍ਰਸਿੱਧੀ ਹਾਸਿਲ ਕੀਤੀ ਅਤੇ ਜਲਦੀ ਹੀ ਯੂਰੋਪ ਅਤੇ ਅਮਰੀਕਾ ਵਿੱਚ ੳਸਦੀ ਮੰਗ ਹੋਣ ਲਗੀ। ਉਸ ਨੇ ਬਹੁਤ ਸਾਰੇ ਪ੍ਰਸਿੱਧ ਫਰੈਂਚ ਪਲੇਅ ਵਿੱਚ ਭੂਮਿਕਾ ਨਿਭਾਈ ਜਿਸ ਵਿੱਚ ਐਲੈਗਜ਼ੈਂਡਰ ਡੂਮਜ਼ ਦੁਆਰਾ "ਲਾ ਡੇਮ ਔਕਸ ਕੈਮਿਲਿਅਸ, ਵਿਕਟਰ ਹਿਊਗੋ ਦੁਆਰਾ ਫਿਲਜ਼, ਰੁਏ ਬਲਾਸ ਅਤੇ ਵਿਕਟੋਰੀਅਨ ਸਾਰਡੋ ਦੁਆਰਾ ਲਾ ਟੋਸਕਾ, ਫੇਡੋਰਾ ਅਤੇ ਐਡਮੰਡ ਰੋਸਟੈਂਡ ਦੁਆਰਾ ਲ'ਇਗਲੋਨ ਸ਼ਾਮਿਲ ਹਨ। ਉਸ ਨੇ ਸ਼ੈਕਸਪੀਅਰ ਦੇ ਹੈਮਲੇਟ ਸਮੇਤ ਕੈ ਪੁਰਸ਼ ਭੂਮਿਕਾਵਾਂ ਵੀ ਨਿਭਾਈਆਂ। ਰੋਸਟੈਂਡ ਨੇ ਉਸ ਨੂੰ "ਪੋਜ਼ ਦੀ ਰਾਣੀ ਅਤੇ ਇਸ਼ਾਰੇ ਦੀ ਰਾਜਕੁਮਾਰੀ" ਕਿਹਾ, ਜਦੋਂ ਕਿ ਹਿਊਗੋ ਨੇ ਉਸ ਦੀ "ਸੁਨਹਿਰੀ ਆਵਾਜ਼" ਦੀ ਪ੍ਰਸ਼ੰਸਾ ਕੀਤੀ। ਉਸ ਨੇ ਦੁਨੀਆ ਭਰ ਵਿੱਚ ਕਈ ਥੀਏਟਰਿਕ ਟੂਰ ਕੀਤੇ, ਅਤੇ ਆਵਾਜ਼ ਰਿਕਾਰਡਿੰਗ ਬਣਾਉਣ ਅਤੇ ਮੋਸ਼ਨ ਪਿਕਚਰ ਵਿੱਚ ਅਭਿਨੈ ਕਰਨ ਵਾਲੀ ਪਹਿਲੀ ਨਾਮਵਰ ਅਭਿਨੇਤਰੀਆਂ ਵਿੱਚੋਂ ਇੱਕ ਸੀ। ਜੀਵਨਮੁੱਢਲਾ ਜੀਵਨ![]() ਹੈਨਰੀਏਟ-ਰੋਸਿਨ ਬਰਨਾਰਡ[1] ਦਾ ਜਨਮ 22 ਜਾਂ 23 ਅਕਤੂਬਰ 1844 ਨੂੰ ਪੈਰਿਸ ਦੇ ਲਾਤੀਨੀ ਕੁਆਰਟਰ ਵਿੱਚ 5 ਰੋਅ ਡੀ ਲੈਕੋਲੇ-ਡੀ-ਮੈਡੀਸਿਨ ਵਿਖੇ ਹੋਇਆ ਸੀ।[note 1][2] ਉਹ ਜੂਡਿਥ ਬਰਨਾਰਡ ਦੀ ਨਾਜਾਇਜ਼ ਧੀ ਸੀ (ਜਿਸ ਨੂੰ ਜੂਲੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਫਰਾਂਸ ਵਿੱਚ ਯੂਲੇ ਦੇ ਤੌਰ 'ਤੇ), ਜੋ ਇੱਕ ਡੱਚ ਯਹੂਦੀ ਸੀ ਜੋ ਅਮੀਰ ਜਾਂ ਉੱਚ-ਸ਼੍ਰੇਣੀ ਗ੍ਰਾਹਕ ਵਾਲੀ ਰਖੇਲ ਸੀ।[3][4][5][6] ਉਸ ਦੇ ਪਿਤਾ ਦਾ ਨਾਮ ਕਿਤੇ ਵੀ ਦਰਜ ਨਹੀਂ ਹੈ। ਕੁਝ ਸਰੋਤਾਂ ਦੇ ਅਨੁਸਾਰ, ਉਹ ਸ਼ਾਇਦ ਹੇ ਹਾਵਰੇ ਦੇ ਇੱਕ ਅਮੀਰ ਵਪਾਰੀ ਦਾ ਪੁੱਤਰ ਸੀ। ਬਾਅਦ ਵਿੱਚ ਬਰਨਹਾਰਟ ਨੇ ਲਿਖਿਆ ਕਿ ਉਸ ਦੇ ਪਿਤਾ ਦੇ ਪਰਿਵਾਰ ਨੇ ਉਸ ਦੀ ਸਿੱਖਿਆ ਦੀ ਅਦਾਇਗੀ ਕੀਤੀ, ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕੈਥੋਲਿਕ ਵਜੋਂ ਬਪਤਿਸਮਾ ਅਪਨਾਵੇ ਅਤੇ ਜਦੋਂ ਉਸ ਦੀ ਉਮਰ ਹੋ ਗਈ ਤਾਂ ਉਸ ਨੂੰ ਛੱਡੀ ਹੋਈ ਵੱਡੀ ਰਕਮ ਦਿੱਤੀ ਜਾਵੇ। ਉਸ ਦੀ ਮਾਂ ਅਕਸਰ ਘੁੰਮਦੀ ਰਹਿੰਦੀ ਸੀ, ਅਤੇ ਆਪਣੀ ਧੀ ਨੂੰ ਬਹੁਤ ਘੱਟ ਵੇਖਦੀ ਸੀ। ਉਸ ਨੇ ਬਰਨਹਾਰਟ ਨੂੰ ਬ੍ਰਿਟਨੀ ਵਿੱਚ ਇੱਕ ਨਰਸ ਨਾਲ ਰੱਖਿਆ, ਫਿਰ ਪੈਰਿਸ ਉਪਨਗਰ ਨਿਊਲੀ-ਸੁਰ-ਸੀਨ ਦੇ ਇੱਕ ਕੋਟੇਜ ਵਿੱਚ ਰੱਖਿਆ। ਨਿੱਜੀ ਜੀਵਨਬਰਨਹਾਰਟ ਦੇ ਪਿਤਾ ਦੀ ਪਛਾਣ ਨਿਸ਼ਚਤ ਤੌਰ 'ਤੇ ਨਹੀਂ ਜਾਣੀ ਜਾਂਦੀ ਹੈ। ਉਸ ਦਾ ਅਸਲ ਜਨਮ ਪ੍ਰਮਾਣ-ਪੱਤਰ ਉਦੋਂ ਨਸ਼ਟ ਹੋ ਗਿਆ ਸੀ ਜਦੋਂ ਪੈਰਿਸ ਕਮਿਊਨ ਨੇ ਮਈ 1871 ਵਿੱਚ ਹੋਟਲ ਦਿ ਵਿਲੀ ਅਤੇ ਸ਼ਹਿਰ ਦੇ ਪੁਰਾਲੇਖਾਂ ਨੂੰ ਸਾੜ ਦਿੱਤਾ ਸੀ। ਉਸ ਨੇ ਆਪਣੀ ਸਵੈ-ਜੀਵਨੀ, "ਮਾ ਡਬਲ ਵੀ"[7], ਵਿੱਚ ਆਪਣੇ ਪਿਤਾ ਨਾਲ ਕਈ ਵਾਰ ਮਿਲਣ ਦਾ ਵਰਣਨ ਕਰਦੀ ਹੈ, ਅਤੇ ਲਿਖਦੀ ਹੈ ਕਿ ਉਸ ਦੇ ਪਰਿਵਾਰ ਨੇ ਉਸ ਲਈ ਫੰਡ ਮੁਹੱਈਆ ਕਰਵਾ ਕੇ ਸਿੱਖਿਆ ਦਿੱਤੀ, ਅਤੇ ਉਸਦੀ ਉਮਰ ਦੇ ਹੋਣ ਤੇ ਉਸ ਦੇ ਲਈ 100,000 ਫ੍ਰੈਂਕ ਦੀ ਰਕਮ ਛੱਡ ਦਿੱਤੀ। ਉਸ ਨੇ ਕਿਹਾ ਕਿ ਉਹ ਅਕਸਰ ਵਿਦੇਸ਼ ਯਾਤਰਾ ਕਰਦੇ ਸੀ, ਅਤੇ ਇਹ ਕਿ ਜਦੋਂ ਉਹ ਅਜੇ ਬੱਚੀ ਸੀ, ਤਾਂ ਉਸ ਦੇ ਪੀਸਾ ਵਿੱਚ "ਅਣਜਾਣ ਹਾਲਤਾਂ ਵਿੱਚ ਮਰ ਗਏ ਜੋ ਕਿ ਰਹੱਸਮਈ ਹੈ।" ਫਰਵਰੀ 1914 ਵਿੱਚ, ਉਸ ਨੇ ਇੱਕ ਦੁਬਾਰਾ ਬਣਵਾਇਆ ਜਨਮ ਪ੍ਰਮਾਣ-ਪੱਤਰ ਪੇਸ਼ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਇਡਾਰਡ ਬਰਨਹਾਰਟ ਉਸ ਦਾ ਜਾਇਜ਼ ਪਿਤਾ ਸੀ। 21 ਮਈ 1856 ਨੂੰ, ਜਦੋਂ ਉਸ ਨੇ ਬਪਤਿਸਮਾ ਲਿਆ, ਉਸ ਨੂੰ "ਐਡਵਰਡ ਬਰਨਹਾਰਟ ਦੀ ਧੀ ਦੇ ਰੂਪ ਵਿੱਚ ਰਜਿਸਟਰ ਕੀਤਾ ਗਿਆ ਜੋ ਲੇ ਹਾਵਰ ਵਿੱਚ ਰਹਿ ਰਿਹਾ ਸੀ ਅਤੇ ਜੁਡੀਥ ਵੈਨ ਹਾਰਡ, ਪੈਰਿਸ ਵਿੱਚ ਰਹਿ ਰਿਹਾ ਸੀ।" ਹੇਲੇਨ ਟੀਅਰਚੈਂਟ (2009) ਦੀ ਇੱਕ ਹਾਲੀਆ ਜੀਵਨੀ ਦੱਸਦੀ ਹੈ ਕਿ ਉਸ ਦਾ ਪਿਤਾ ਡੀ ਮੋਰੇਲ ਨਾਮ ਦਾ ਇੱਕ ਜਵਾਨ ਆਦਮੀ ਸੀ, ਜਿਸ ਦੇ ਪਰਿਵਾਰਕ ਮੈਂਬਰ ਲੇ ਹਾਵਰ ਵਿੱਚ ਸਮੁੰਦਰੀ ਜਹਾਜ਼ ਦੇ ਮਾਲਕ ਅਤੇ ਵਪਾਰੀ ਸਨ। ਬਰਨਹਾਰਟ ਦੀ ਸਵੈ-ਜੀਵਨੀ ਦੇ ਅਨੁਸਾਰ, ਲੇ ਹਾਵਰ ਵਿੱਚ ਉਸ ਦੀ ਦਾਦੀ ਅਤੇ ਚਾਚੇ ਨੇ ਉਸ ਦੀ ਪੜ੍ਹਾਈ ਲਈ ਵਿੱਤੀ ਸਹਾਇਤਾ ਦਿੱਤੀ ਸੀ ਜਦੋਂ ਉਹ ਜਵਾਨ ਸੀ, ਉਸਨੇ ਆਪਣੇ ਭਵਿੱਖ ਬਾਰੇ ਪਰਿਵਾਰਕ ਸਭਾਵਾਂ ਵਿੱਚ ਹਿੱਸਾ ਲਿਆ, ਅਤੇ ਬਾਅਦ ਵਿੱਚ ਉਸ ਨੂੰ ਪੈਸੇ ਦਿੱਤੇ ਗਏ ਜਦੋਂ ਪੈਰਿਸ ਵਿੱਚ ਉਸਦਾ ਅਪਾਰਟਮੈਂਟ ਅੱਗ ਨਾਲ ਤਬਾਹ ਹੋ ਗਿਆ। ਉਸ ਦੇ ਜਨਮ ਪ੍ਰਮਾਣ-ਪੱਤਰ ਦੇ ਵਿਗਾੜ ਕਾਰਨ ਉਸ ਦੀ ਜਨਮ ਤਾਰੀਖ ਵੀ ਅਨਿਸ਼ਚਿਤ ਹੈ। ਉਸ ਨੇ ਆਮ ਤੌਰ 'ਤੇ ਆਪਣਾ ਜਨਮ ਮਿਤੀ 23 ਅਕਤੂਬਰ, 1844 ਦੇ ਰੂਪ ਵਿੱਚ ਦਿੱਤੀ ਸੀ ਅਤੇ ਉਸੇ ਦਿਨ ਇਸ ਆਪਣਾ ਜਨਮ ਦਿਨ ਮਨਾਉਂਦੀ ਸੀ। ਹਾਲਾਂਕਿ, ਉਸ ਨੇ ਪੁਨਰਗਠਿਤ ਜਨਮ ਸਰਟੀਫਿਕੇਟ ਜੋ ਉਸ ਨੇ 1914 ਵਿੱਚ ਪੇਸ਼ ਕੀਤਾ ਸੀ ਨੇ 25 ਅਕਤੂਬਰ ਦਾ ਜ਼ਿਕਰ ਸੀ। ਦੂਜੇ ਸਰੋਤ 22 ਅਕਤੂਬਰ, ਜਾਂ 22 ਜਾਂ 23 ਅਕਤੂਬਰ ਦੀ ਤਾਰੀਖ ਦਿੰਦੇ ਹਨ।[8] ਬਰਨਹਾਰਟ ਦੀ ਮਾਂ ਜੂਡਿਥ, ਜੂਲੀ, 1820 ਦੇ ਅਰੰਭ ਵਿੱਚ ਪੈਦਾ ਹੋਈ ਸੀ। ਉਹ ਛੇ ਬੱਚਿਆਂ ਵਿੱਚੋਂ ਇੱਕ ਸੀ, ਪੰਜ ਧੀਆਂ ਅਤੇ ਇੱਕ ਬੇਟਾ, ਇੱਕ ਡੱਚ-ਯਹੂਦੀ ਯਾਤਰੀ ਚਸ਼ਮਾ ਵਪਾਰੀ, ਮੋਰਿਟਜ਼ ਬਾਰੂਚ ਬਰਨਾਰਡ, ਅਤੇ ਇੱਕ ਜਰਮਨ ਲਾਂਡ੍ਰੈਸ, ਸਾਰਾ ਹੀਰਸ਼ (ਬਾਅਦ ਵਿੱਚ ਜੈਨੇਟਾ ਹਾਰਟੋਗ ਜਾਂ ਜੀਨੇ ਹਾਰਡ ਵਜੋਂ ਜਾਣੀ ਜਾਣ)। ਜੁਡੀਥ ਦੀ ਮਾਂ ਦੀ ਮੌਤ 1829 ਵਿੱਚ ਹੋ ਗਈ ਅਤੇ ਪੰਜ ਹਫ਼ਤਿਆਂ ਬਾਅਦ ਉਸ ਦੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ। ਉਸ ਦੀ ਨਵੀਂ ਪਤਨੀ ਦੀ ਉਸ ਦੇ ਮਤ੍ਰਏ ਬੱਚਿਆਂ ਦੇ ਨਾਲ ਨਹੀਂ ਬਣੀ। ਜੂਡਿਥ ਅਤੇ ਉਸ ਦੀਆਂ ਦੋ ਭੈਣਾਂ, ਹੈਨਰੀਏਟ ਅਤੇ ਰੋਸਿਨ, ਘਰ ਛੱਡ ਕੇ ਥੋੜੇ ਸਮੇਂ ਲਈ ਲੰਡਨ ਚਲੀਆਂ ਗਈਆਂ, ਅਤੇ ਫੇਰ ਫਰਾਂਸ ਦੇ ਤੱਟ 'ਤੇ ਲੇ ਹਾਵਰੇ ਵਿੱਚ ਸੈਟਲ ਹੋ ਗਈਆਂ। ਹੈਨਰੀਏਟ ਨੇ ਲੇ ਹਾਵਰ ਦੇ ਇੱਕ ਸਥਾਨਕ ਵਿਅਕਤੀ ਨਾਲ ਵਿਆਹ ਕਰਵਾ ਲਿਆ, ਪਰ ਜੂਲੀ ਅਤੇ ਰੋਸਿਨ ਰਖੇਲਾਂ ਬਣ ਗਈਆਂ ਅਤੇ ਜੂਲੀ ਨੇ ਨਵਾਂ, ਫ੍ਰੈਂਚ ਨਾਮ ਯੂਲੇ ਅਤੇ ਵਧੇਰੇ ਖ਼ਾਨਦਾਨ-ਆਖ਼ਰੀ ਨਾਂ ਵੈਨ ਹਾਰਡ ਅਪਨਾ ਲਿਆ। ਅਪ੍ਰੈਲ 1843 ਵਿੱਚ, ਉਸ ਨੇ ਇੱਕ "ਅਣਜਾਣ ਪਿਤਾ" ਦੀਆਂ ਜੌੜੇ ਲੜਕੀਆਂ ਨੂੰ ਜਨਮ ਦਿੱਤਾ। ਦੋਵਾਂ ਲੜਕੀਆਂ ਦੀ ਇੱਕ ਮਹੀਨੇ ਬਾਅਦ ਲੇ ਹਵਾਰ ਵਿੱਚ ਧਰਮਸ਼ਾਲਾ ਵਿੱਚ ਮੌਤ ਹੋ ਗਈ। ਅਗਲੇ ਸਾਲ, ਯੂਲੇ ਦੁਬਾਰਾ ਗਰਭਵਤੀ ਹੋਈ, ਇਸ ਵਾਰ ਸਾਰਾਹ ਢਿੱਡ 'ਚ ਸੀ। ਉਹ ਪੈਰਿਸ ਚਲੀ ਗਈ, ਜਿਥੇ ਉਹ 5 ਰੂਅ ਡੇ ਲ'ਕੋਲ-ਡੀ-ਮੈਡੀਸਿਨ ਸੀ, ਜਿੱਥੇ ਅਕਤੂਬਰ 1844 ਵਿੱਚ ਸਾਰਾਹ ਦਾ ਜਨਮ ਹੋਇਆ ਸੀ। ਬਰਨਹਾਰਟ ਦੀਆਂ ਕਿਤਾਬਾਂ
ਹਵਾਲੇ
ਕਾਰਜੀ ਹਵਾਲੇ
ਹੋਰ ਵੀ ਪੜ੍ਹੋ
ਬਾਹਰੀ ਲਿੰਕ
|